Pindan De Jaye Lyrics: The Latest Punjabi song is sung by very talented singer Sajjan Adeeb , and the song music by Elldy Fazilka while Maninder Mann has written the Pindan De Jaye Lyrics. This song video is directed by Jeona & Jogi.

Pindan De Jaye Lyrics Sajjan Adeeb | Gurleen


 Song Details



Song Name –Pindan De Jaye
Singer –Sajjan Adeeb
Music –
Elldy Fazilka
Lyrics -Maninder Mann
LanguagePunjabi


Pindan De Jaye Lyrics


ਭੰਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ 
ਕਿੰਨੀਆਂ ਹੀ ਝਿੜੀਆਂ ਲੰਘ ਕੇ ਤੇਰੇ ਤੱਕ ਆਏ ਆਂ 

ਇੰਗਲਿਸ਼ ਵਿੱਚ ਕਹਿਣ ਦਸੰਬਰ 
 ਪੋਹ ਦਾ ਹੈ ਜਰਮ ਕੁੜੇ ਨ
ਦੇ ਫੁੱਟਾਂ ਵਰਗੇ ਸਾਊ ਤੇ ਨਰਮ ਕੁੜੇ 
ਅੱਲੜੇ ਤੇਰੇ ਨੈਣਾਂ ਦੇ ਨਾਂ ਆਉਣਾ ਅਸੀਂ ਮੇਚ ਕੁੜੇ 

ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ .. 
ਨਾਂ ਹੀ ਕਦੇ ਥੱਕੇ ਬੱਲੀਏ ਨਾਂ ਹੀ ਕਦੇ ਅੱਕੇ ਨੇ 
ਬੈਂਕਾਂ ਦੀਆਂ ਲਿਮਟਾਂ ਵਰਗੇ ਆੜੀ ਪਰ ਪੱਕੇ ਨੇ 

ਹੋਇਆ ਜੋ ਹਵਾ ਪਿਆਜੀ ਤੜਕੇ ਤੱਕ ਮੁੜਦਾ ਨੀ
 ਕੀ ਤੋਂ ਹੈ ਕੀ ਬਣ ਜਾਂਦਾ ਤੌੜੇ ਵਿੱਚ ਗੁੜ ਦਾ ਨੀਂ 
ਸੱਚੀਂ ਤੂੰ ਲੱਗਦੀ ਸਾਨੂੰ ਪਾਣੀ ਜਿਉਂ ਨਹਿਰੀ ਨੀਂ 
ਤੇਰੇ ‘ ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀਂ ਨੀਂ 

ਸਾਡੇ ਤੇ ਚੜੀ ਜਵਾਨੀ ਚੜ੍ਹਦਾ ਜਿਵੇਂ ਚੇਤ ਕੁੜੇ 
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ .... 
ਦੱਸ ਕਿੱਦਾਂ ਸਮਝੰਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ 
ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੇ ਰਾਤਾਂ ਨੂੰ

ਦੱਸ ਕਿੱਦਾਂ ਸਮਝੇਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ 
ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ 
ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ 
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਵਾਜ ਕੁੜੇ 

ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆਂ ਪਿੰਡਾਂ ਦੀ 
ਸਾਡੇ ਇੱਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਪਿੰਡਾਂ ਦੀ 
ਗੋਰਾ ਰੰਗ ਹੱਥ ਚੋਂ ਕਿਰ ਜੂ ਕਿਰਦੀ ਜਿਵੇਂ ਰੇਤ ਕੁੜੇ 
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ 

ਤਿਉਂ ਤਿਉਂ ਹੈ ਗੂੜ੍ਹਾ ਹੁੰਦਾ ਢਲਦੀ ਜਿਉਂ ਸ਼ਾਮ ਕੁੜੇ 
ਸਾਰਸ ਦਿਆਂ ਖੰਭਾਂ ਉੱਤੇ ਹਾਏ ਤੇਰਾ ਨਾਮ ਕੁੜੇ 
ਸੋਹਣੇ ਤੇਰੇ ਹੱਥਾਂ ਵਰਗੇ ਚੜ੍ਹਦੇ ਦਿਨ ਸਾਰੇ ਨੇ 
ਇਸ਼ਕੇ ਦੀ ਅਸਲ ਕਮਾਈ ਸੱਜਣਾਂ ਦੇ ਲਾਰੇ ਨੇ

 ਦੱਸਦਾਂ ਗੱਲ ਸੱਚ ਸੋਹਣੀਏ ਹਾਸਾ ਨਾ ਜਾਈਂ ਨੀਂ 
ਔਹ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀਂ ਨੀਂ
 ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾਂ ਲੇਖ ਕੁੜੇ 
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ......